Video Transcript

(ਪੰਜਾਬੀ) ਵਿੱਚ IBAC ਵੀਡਿਓ ਬਾਰੇ

ਜਦੋਂ ਭ੍ਰਿਸ਼ਟਾਚਾਰ ਸਰਕਾਰੀ ਖੇਤਰ ਵਿੱਚ ਹੁੰਦਾ ਹੈ ਤਾਂ ਇਸਦਾ
ਨੁਕਸਾਨ ਸਾਨੂੰ ਸਭ ਨੂੰ ਹੁੰਦਾ ਹੈ।

ਭ੍ਰਿਸ਼ਟਾਚਾਰ ਕਰਕੇ ਸਾਡੇ ਉਹ ਟੈਕਸ ਅਤੇ ਰੇਟਸ ਬੇਕਾਰ ਹੋ ਜਾਂਦੇ ਹਨ

ਜਿਨ੍ਹਾਂ ਦੀ ਵਰਤੋਂ ਵਿਕਟੋਰੀਆ ਦੇ ਸਕੂਲਾਂ, ਹਸਪਤਾਲਾਂ, ਸੜਕਾਂ

ਅਤੇ ਹੋਰ ਮੁੱਖ ਸਰਕਾਰੀ ਸੇਵਾਵਾਂ ਅਤੇ ਪ੍ਰਾਜੈਕਟਾਂ ਦਾ ਸੰਚਾਲਨ
ਅਤੇ ਸਾਂਭ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।

ਵਿਕਟੋਰੀਆ ਦਾ ਸਮਾਜ ਸਰਕਾਰੀ
ਖੇਤਰ, ਸੂਬੇ ਦੀ ਸਰਕਾਰ, ਸਥਾਨਕ ਕੌਂਸਲ ਦੇ ਕਰਮਚਾਰੀਆਂ

ਅਤੇ ਪੁਲਿਸ ਅਧਿਕਾਰੀਆਂ ਤੋਂ ਉਚਿਤ ਵਿਵਹਾਰ

ਅਤੇ ਸਰਕਾਰੀ ਧਨ ਅਤੇ ਸੰਪਤੀ ਦੀ ਵਰਤੋਂ ਜ਼ਿੰਮੇਵਾਰੀ
ਨਾਲ ਕਰਨ ਦੀ ਉਮੀਦ ਕਰਦਾ ਹੈ,

ਸਾਡੇ ਸਾਰਿਆਂ ਦੀ ਭਲਾਈ ਲਈ।

ਅਸੀਂ ਉਮੀਦ ਕਰਦੇ ਹਾਂ ਕਿ ਉਹ ਇਮਾਨਦਾਰ ਰਹਿਣ,

ਨਿੱਜੀ ਹਿੱਤਾਂ ਜਾਂ ਲਾਲਚ ਤੋਂ ਪ੍ਰਭਾਵਿਤ ਨਾ ਹੋਣ,

ਜਾਂ ਅਪਰਾਧਕ ਵਿਵਹਾਰ ਨਾ ਕਰਨ।

ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਸਰਕਾਰੀ ਖੇਤਰ
ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ।

IBAC ਵਿਕਟੋਰੀਆ ਦੀ ਸੁਤੰਤਰ ਭ੍ਰਿਸ਼ਟਾਚਾਰ-ਵਿਰੋਧੀ ਸੰਸਥਾ ਹੈ।

IBAC ਸੂਬੇ ਦੀ ਸਰਕਾਰ ਦੇ ਵਿਭਾਗਾਂ ਅਤੇ ਸੰਸਥਾਵਾਂ, ਵਿਕਟੋਰੀਆ ਪੁਲਿਸ,

ਕੌਂਸਲ ਦੇ ਕਰਮਚਾਰੀਆਂ ਅਤੇ ਕੌਂਸਲਰਾਂ, ਸੰਸਦ ਦੇ ਸਦੱਸਾਂ,

ਜੱਜਾਂ ਅਤੇ ਮਜਿਸਟ੍ਰੇਟਾਂ ਦੇ ਕਾਰਜਾਂ ਵਿੱਚ

ਗੰਭੀਰ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਦਾ ਨਿਪਟਾਰਾ ਕਰਦੀ ਹੈ।

ਜਦੋਂ ਵਿਕਟੋਰੀਆ ਦੇ ਸਰਕਾਰੀ ਖੇਤਰ ਵਿੱਚ ਕੁੱਝ ਠੀਕ ਨਹੀਂ ਹੁੰਦਾ ਹੈ,

ਤਾਂ IBAC ਹਰ ਕਿਸੇ ਨੂੰ ਇਸ ਬਾਰੇ ਕੁੱਝ ਨਾ ਕੁੱਝ ਕਰਨ ਦੀ ਸਮਰਥਾ ਦਿੰਦੀ ਹੈ।

ਵਿਕਰੋਟੀਆ ਦੇ ਸਰਕਾਰੀ ਖੇਤਰ ਵਿੱਚ ਭ੍ਰਿਸ਼ਟਾਚਾਰ
ਅਤੇ ਦੁਰਵਿਵਹਾਰ ਕਈ ਤਰ੍ਹਾਂ ਦਾ ਹੋ ਸਕਦਾ ਹੈ,

ਜਿਵੇਂ ਕਿ ਰਿਸ਼ਵਤ ਲੈਣੀ ਜਾਂ ਇਸਦੀ ਪੇਸ਼ਕਸ਼ ਕਰਨੀ,

ਪ੍ਰਭਾਵ ਪਾਉਣ ਵਾਲੇ ਅਹੁਦੇ ਦਾ ਬੇਈਮਾਨੀ ਨਾਲ ਪ੍ਰਯੋਗ ਕਰਨਾ,

ਧੋਖਾਧੜੀ ਜਾਂ ਚੋਰੀ ਕਰਨੀ,

ਕੰਮ ਕਰਨ ਦੀ ਥਾਂ ਤੋਂ ਜਾਣਕਾਰੀ ਦੀ ਦੁਰਵਰਤੋਂ ਕਰਨੀ

ਜਾਂ ਕੋਈ ਭ੍ਰਿਸ਼ਟ ਗਤੀਵਿਧੀ ਕਰਨ ਦੀ ਯੋਜਨਾ ਬਣਾਉਣੀ।

ਵਿਕਟੋਰੀਆ ਪੁਲਿਸ ਦੇ ਸੰਬੰਧ ਵਿੱਚ,

ਗੰਭੀਰ ਦੁਰਵਿਵਹਾਰ ਅਤੇ ਭ੍ਰਿਸ਼ਟਾਚਾਰ ਵਿੱਚ

ਪੁਲਿਸ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਨਾ ਵੀ ਸ਼ਾਮਿਲ ਹੋ ਸਕਦਾ ਹੈ,

ਜਿਵੇਂ ਕਿ ਹਮਲਾ ਕਰਨਾ ਅਤੇ ਜ਼ਰੂਰਤ ਤੋਂ ਵੱਧ ਤਾਕਤ ਦੀ ਵਰਤੋਂ ਕਰਨਾ,

ਅਨੁਚਿਤ ਸੰਬੰਧ ਬਣਾਉਣ

ਅਤੇ ਸੰਗਠਿਤ ਅਪਰਾਧ ਸਮੂਹਾਂ ਨੂੰ ਪੁਲਿਸ
ਦੀ ਜਾਣਕਾਰੀ ਦਾ ਖੁਲਾਸਾ ਕਰਨਾ।

ਪਰ, IBAC ਦੂਜੇ ਸੂਬਿਆਂ ਜਾਂ ਟੇਰੇਟਰਿਆਂ ਦੇ ਮਸਲਿਆਂ,
ਕਿਸੇ ਕੇਂਦਰੀ ਮੁੱਦੇ ਜਾਂ

ਗੈਰ-ਸਰਕਾਰੀ ਖੇਤਰ ਵਿੱਚ ਕਿਸੇ ਮਸਲੇ ਦੀ ਜਾਂਚ-ਪੜਤਾਲ
ਨਹੀਂ ਕਰ ਸਕਦੀ ਹੈ

ਬਸ਼ਰਤੇ ਕਿ ਇਹ ਵਿਕਟੋਰੀਆ ਦੇ ਕਿਸੇ ਸਰਕਾਰੀ
ਕਰਮਚਾਰੀ ਨਾਲ ਸੰਬੰਧਤ ਹੋਵੇ;

ਅਤੇ IBAC ਰੁੱਖਤਾ ਅਤੇ ਖਰਾਬ ਉਪਭੋਗਤਾ ਸੇਵਾ ਦਾ
ਨਿਪਟਾਰਾ ਨਹੀਂ ਕਰਦੀ ਹੈ।

ਕੀ ਤੁਸੀਂ ਕੁੱਝ ਗਲਤ ਦੇਖਿਆ ਹੈ?

ਕੀ ਤੁਹਾਨੂੰ ਭ੍ਰਿਸ਼ਟਾਚਾਰ ਦਾ ਸ਼ੱਕ ਹੈ?

ਤਾਂ ਇਸ ਬਾਰੇ ਕੁੱਝ ਕਰੋ।

ਇਹ ਪਤਾ ਲਗਾਓ ਕਿ ਤੁਸੀਂ ਭ੍ਰਿਸ਼ਟਾਚਾਰ ਦੀ ਸੂਚਨਾ ਕਿਵੇਂ ਦੇ ਸਕਦੇ ਹੋ

ਸਾਡੀ ਵੈੱਬਸਾਈਟ ਤੇ ਜਾਕੇ ਜਾਂ 1300 735 135 ਤੇ ਫੋਨ ਕਰਕੇ।

ਜਦੋਂ ਤੁਸੀਂ IBAC ਨਾਲ ਸੰਪਰਕ ਕਰਦੇ ਹੋ,

ਤਾਂ ਅਸੀਂ ਤੁਹਾਡੇ ਦੁਆਰਾ ਭ੍ਰਿਸ਼ਟਾਚਾਰ ਬਾਰੇ ਦਿੱਤੀ ਜਾਣਕਾਰੀ ਦਾ ਮੁਲਾਂਕਣ ਕਰਾਂਗੇ

ਤਾਂਜੋ ਇਹ ਫੈਸਲਾ ਲੈ ਸਕੀਏ ਕਿ ਕੀ ਇਸ ਮਾਮਲੇ ਨੂੰ ਅੱਗੇ ਰੇਫਰ ਕਰਨਾ ਹੈ,
ਖਾਰਿਜ ਕਰਨਾ ਹੈ ਜਾਂ ਇਸਦੀ ਜਾਂਚ-ਪੜਤਾਲ ਕਰਨੀ ਹੈ।

IBAC ਸਰਕਾਰੀ ਖੇਤਰ ਅਤੇ ਵਿਕਟੋਰੀਆ ਪੁਲਿਸ ਵਿੱਚ
ਗੰਭੀਰ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ

ਦੀਆਂ ਘਟਨਾਵਾਂ ਨੂੰ ਸਾਮ੍ਹਣੇ ਲਿਆਉਣ, ਇਨ੍ਹਾਂ ਦੀ ਰੋਕਥਾਮ
ਅਤੇ ਜਾਂਚ-ਪੜਤਾਲ ਕਰਨ ਲਈ ਜ਼ਿੰਮੇਵਾਰ ਹੈ,

ਪਰ ਜੇਕਰ ਕੁੱਝ ਠੀਕ ਨਹੀਂ ਹੈ ਤਾਂ ਇਸ ਬਾਰੇ ਬੋਲਣਾ
ਸਾਡੇ ਸਾਰੀਆਂ ਦੀ ਜ਼ਿੰਮੇਵਾਰੀ ਹੈ।

ਤੁਹਾਡੀ ਮਦਦ ਨਾਲ,

ਅਸੀਂ ਸਰਕਾਰੀ ਖੇਤਰ ਦੀ ਇਕਸਾਰਤਾ ਅਤੇ ਭ੍ਰਿਸ਼ਟਾਚਾਰ
ਪ੍ਰਤੀਰੋਧ-ਸਮਰਥਾ ਨੂੰ ਮਜ਼ਬੂਤ ਬਣਾਉਣਾ ਜਾਰੀ ਰੱਖ ਸਕਦੇ ਹਾਂ

ਅਤੇ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਰਕਾਰੀ ਧਨ ਅਤੇ ਸਾਧਨਾਂ ਦੀ ਵਰਤੋਂ

ਵਿਕਟੋਰੀਆ ਦੇ ਸਮਾਜ ਦੀ ਉਮੀਦ ਅਨੁਸਾਰ ਸੇਵਾਵਾਂ
ਅਤੇ ਪ੍ਰਾਜੈਕਟਾਂ ਨੂੰ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।

ਵਧੇਰੀ ਜਾਣਕਾਰੀ ਲਈ www.ibac.vic.gov.au ਵੇਖੋ

ਜਾਂ 1300 735 135 ਤੇ ਫੋਨ ਕਰੋ।